Genesis 36

1ਏਸਾਓ ਅਰਥਾਤ ਅਦੋਮ ਦੀ ਵੰਸ਼ਾਵਲੀ ਇਹ ਹੈ । 2ਏਸਾਓ ਕਨਾਨੀਆਂ ਦੀਆਂ ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾਹ ਨੂੰ ਵਿਆਹ ਲਿਆਇਆ ਅਤੇ ਆਹਾਲੀਬਾਮਾਹ ਨੂੰ, ਜਿਹੜੀ ਅਨਾਹ ਦੀ ਧੀ ਅਤੇ ਸਿਬਓਨ ਹਿੱਵੀ ਦੀ ਦੋਹਤੀ ਸੀ 3ਅਤੇ ਬਾਸਮਥ ਨੂੰ ਜਿਹੜੀ ਇਸਮਾਏਲ ਦੀ ਧੀ ਸੀ ਅਤੇ ਨਬਾਯੋਥ ਦੀ ਭੈਣ ਸੀ ।

4ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਅਤੇ ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ 5ਅਤੇ ਆਹਾਲੀਬਾਮਾਹ ਨੇ ਯਊਸ ਅਤੇ ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ, ਇਹ ਏਸਾਓ ਦੇ ਪੁੱਤਰ ਸਨ, ਜਿਹੜੇ ਕਨਾਨ ਦੇਸ਼ ਵਿੱਚ ਪੈਦਾ ਹੋਏ ।

6ਤਦ ਏਸਾਓ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰ-ਧੀਆਂ ਅਤੇ ਆਪਣੇ ਘਰ ਦੇ ਸਾਰੇ ਪ੍ਰਾਣੀਆਂ ਨੂੰ, ਆਪਣੇ ਸਾਰੇ ਵੱਗਾਂ, ਸਾਰੇ ਪਸ਼ੂਆਂ ਅਤੇ ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ਼ ਵਿੱਚ ਕਮਾਈ ਸੀ, ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ਼ ਵੱਲ ਚਲਾ ਗਿਆ । 7ਕਿਉਂਜੋ ਉਨ੍ਹਾਂ ਦਾ ਮਾਲ ਧਨ ਐਨਾ ਸੀ ਕਿ ਉਹ ਇਕੱਠੇ ਨਹੀਂ ਰਹਿ ਸੱਕਦੇ ਸਨ, ਪਰ ਉਹ ਸਥਾਨ ਜਿਸ ਵਿੱਚ ਉਹ ਮੁਸਾਫਰ ਸਨ ਉਨ੍ਹਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ, ਉਹ ਉੱਥੇ ਰਹਿ ਨਾ ਸਕੇ । 8ਏਸਾਓ ਸ਼ੇਈਰ ਦੇ ਪਹਾੜ ਵਿੱਚ ਰਹਿਣ ਲੱਗਾ, ਇਹੋ ਹੀ ਅਦੋਮ ਹੈ ।

9ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸ਼ੇਈਰ ਦੇ ਪਹਾੜ ਵਿੱਚ ਸੀ । 10ਸੋ ਏਸਾਓ ਦੇ ਪੁੱਤਰਾਂ ਦੇ ਨਾਮ ਇਹ ਸਨ, ਅਲੀਫਾਜ਼ ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਤੇ ਰਊਏਲ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ 11ਅਤੇ ਅਲੀਫਾਜ਼ ਦੇ ਪੁੱਤਰ ਤੇਮਾਨ, ਓਮਾਰ ਸਫੋ, ਗਾਤਾਮ ਅਤੇ ਕਨਜ਼ ਸਨ । 12ਤਿਮਨਾ ਏਸਾਓ ਦੇ ਪੁੱਤਰ ਅਲੀਫਾਜ਼ ਦੀ ਰਖ਼ੈਲ ਸੀ, ਉਸ ਨੇ ਅਲੀਫਾਜ਼ ਲਈ ਅਮਾਲੇਕ ਨੂੰ ਜਨਮ ਦਿੱਤਾ, ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ ।

13ਰਊਏਲ ਦੇ ਪੁੱਤਰ ਇਹ ਸਨ ਅਰਥਾਤ ਨਹਥ, ਜ਼ਰਹ, ਸ਼ੰਮਾਹ ਅਤੇ ਮਿੱਜ਼ਾਹ । ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ । 14ਆਹਾਲੀਬਾਮਾਹ ਦੇ ਪੁੱਤਰ ਇਹ ਸਨ, ਜਿਹੜੀ ਏਸਾਓ ਦੀ ਪਤਨੀ, ਅਨਾਹ ਦੀ ਧੀ ਅਤੇ ਸਿਬਾਓਨ ਦੀ ਦੋਹਤੀ ਸੀ । ਉਸ ਨੇ ਏਸਾਓ ਲਈ ਯਊਸ, ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ ।

15ਇਹ ਏਸਾਓ ਦੇ ਪੁੱਤਰਾਂ ਵਿੱਚੋਂ ਮੁਖੀਏ ਸਨ: ਏਸਾਓ ਦੇ ਪਹਿਲੌਠੇ ਪੁੱਤਰ ਅਲੀਫਾਜ਼ ਦੇ ਵੰਸ਼ ਵਿਚੋਂ ਤੇਮਾਨ, ਓਮਾਰ, ਸਫੋ, ਕਨਜ਼, 16ਕੋਰਹ, ਗਾਤਾਮ ਅਤੇ ਅਮਾਲੇਕ, ਇਹ ਸਾਰੇ ਮੁਖੀਏ ਅਲੀਫਾਜ਼ ਦੇ ਵੰਸ਼ ਤੋਂ ਅਦੋਮ ਦੇਸ਼ ਵਿੱਚ ਹੋਏ । ਇਹ ਆਦਾਹ ਦੇ ਪੁੱਤਰ ਸਨ ।

17ਏਸਾਓ ਦੇ ਪੁੱਤਰ ਰਊਏਲ ਦੇ ਵੰਸ਼ ਵਿੱਚੋਂ ਇਹ ਮੁਖੀਏ ਸਨ: ਨਹਥ, ਜ਼ਰਹ, ਸੰਮਾਹ ਅਤੇ ਮਿੱਜ਼ਾਹ, ਇਹ ਮੁਖੀਏ ਰਊਏਲ ਤੋਂ ਅਦੋਮ ਦੇ ਦੇਸ਼ ਵਿੱਚ ਹੋਏ ਅਤੇ ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ । 18ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਇਹ ਸਨ: ਯਊਸ, ਯਾਲਾਮ ਅਤੇ ਕੋਰਹ, ਇਹ ਮੁਖੀਏ ਏਸਾਓ ਦੀ ਪਤਨੀ ਅਤੇ ਅਨਾਹ ਦੀ ਧੀ ਆਹਾਲੀਬਾਮਾਹ ਦੇ ਸਨ । 19ਇਹ ਏਸਾਓ ਅਰਥਾਤ ਅਦੋਮ ਦੇ ਪੁੱਤਰ ਸਨ ਅਤੇ ਇਹ ਹੀ ਉਨ੍ਹਾਂ ਦੇ ਮੁਖੀਏ ਸਨ ।

20ਸ਼ੇਈਰ ਹੋਰੀ ਦੇ ਪੁੱਤਰ ਜਿਹੜੇ ਉਸ ਦੇਸ਼ ਵਿੱਚ ਵੱਸਦੇ ਸਨ, ਇਹ ਸਨ: ਲੋਟਾਨ, ਸੋਬਾਲ, ਸਿਬਓਨ, ਅਨਾਹ 21ਦਿਸ਼ੋਨ, ਏਸਰ ਅਤੇ ਦੀਸ਼ਾਨ । ਅਦੋਮ ਦੇਸ਼ ਵਿੱਚ ਸ਼ੇਈਰ ਦੇ ਹੋਰੀ ਜਾਤੀ ਵਿੱਚੋਂ ਇਹ ਹੀ ਮੁਖੀਏ ਹੋਏ । 22ਲੋਟਾਨ ਦੇ ਪੁੱਤਰ ਹੋਰੀ ਅਤੇ ਹੇਮਾਮ ਸਨ ਅਤੇ ਤਿਮਨਾ ਲੋਟਾਨ ਦੀ ਭੈਣ ਸੀ ।

23ਸੋਬਾਲ ਦੇ ਪੁੱਤਰ ਇਹ ਸਨ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ । 24ਸਿਬਓਨ ਦੇ ਪੁੱਤਰ ਇਹ ਸਨ: ਅੱਯਾਹ ਅਤੇ ਅਨਾਹ । ਇਹ ਉਹ ਅਨਾਹ ਹੈ, ਜਿਸ ਨੂੰ ਆਪਣੇ ਪਿਤਾ ਸਿਬਓਨ ਦੇ ਗਧੇ ਚਾਰਦਿਆਂ ਉਜਾੜ ਵਿੱਚ ਗਰਮ ਪਾਣੀ ਦੇ ਸੋਤੇ ਲੱਭੇ ਸਨ ।

25ਅਨਾਹ ਦਾ ਪੁੱਤਰ ਦਿਸ਼ੋਨ ਸੀ ਅਤੇ ਉਸ ਦੀ ਧੀ ਆਹਾਲੀਬਾਮਾਹ ਸੀ । 26ਇਹ ਦੀਸ਼ਾਨ ਦੇ ਪੁੱਤਰ ਸਨ: ਹਮਦਾਨ, ਅਸੁਬਾਨ, ਯਿਤਰਾਨ ਅਤੇ ਕਰਾਨ । 27ਏਸਰ ਦੇ ਪੁੱਤਰ ਇਹ ਸਨ: ਬਿਲਹਾਨ, ਜਾਵਾਨ ਅਤੇ ਅਕਾਨ । 28ਦੀਸ਼ਾਨ ਦੇ ਪੁੱਤਰ ਊਸ ਅਤੇ ਅਰਾਨ ਸਨ ।

29ਹੋਰੀਆਂ ਦੇ ਮੁਖੀਏ ਇਹ ਸਨ: ਲੋਟਾਨ, ਸੋਬਾਲ, ਸਿਬਓਨ, ਅਨਾਹ, 30ਦੀਸ਼ੋਨ, ਏਸਰ ਅਤੇ ਦੀਸ਼ਾਨ, ਇਹ ਹੋਰੀਆਂ ਦੇ ਮੁਖੀਏ ਸਨ ਜੋ ਸ਼ੇਈਰ ਦੇ ਦੇਸ਼ ਵਿੱਚ ਹੋਏ ।

31ਇਹ ਉਹ ਰਾਜੇ ਹਨ ਜਿਹੜੇ ਅਦੋਮ ਵਿੱਚ ਇਸਰਾਏਲੀਆਂ ਦੇ ਰਾਜਿਆਂ ਤੋਂ ਪਹਿਲਾਂ ਰਾਜ ਕਰਦੇ ਸਨ । 32ਬਓਰ ਦਾ ਪੁੱਤਰ ਬਲਾ ਅਦੋਮ ਉੱਤੇ ਰਾਜ ਕਰਦਾ ਸੀ ਅਤੇ ਉਸ ਦੇ ਨਗਰ ਦਾ ਨਾਮ ਦਿਨਹਾਬਾਹ ਸੀ । 33ਬਲਾ ਮਰ ਗਿਆ ਅਤੇ ਜ਼ਰਹ ਦਾ ਪੁੱਤਰ ਯੋਬਾਬ ਜੋ ਬਸਰੇ ਦਾ ਵਾਸੀ ਸੀ, ਉਸ ਦੇ ਸਥਾਨ ਤੇ ਰਾਜ ਕਰਨ ਲੱਗਾ ।

34ਯੋਬਾਬ ਮਰ ਗਿਆ ਤਾਂ ਤੇਮਾਨੀਆਂ ਦੇ ਦੇਸ਼ ਤੋਂ ਹੁਸਾਮ ਉਸ ਦੇ ਸਥਾਨ ਤੇ ਰਾਜ ਕਰਨ ਲੱਗਾ । 35ਹੁਸਾਮ ਮਰ ਗਿਆ ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਾਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ । 36ਹਦਦ ਮਰ ਗਿਆ ਤਾਂ ਉਸ ਦੇ ਸਥਾਨ ਤੇ ਮਸਰੇਕਾਹ ਵਾਸੀ ਸਮਲਾਹ ਰਾਜ ਕਰਨ ਲੱਗਾ ।

37ਸਮਲਾਹ ਮਰ ਗਿਆ ਤਾਂ ਉਸ ਦੇ ਸਥਾਨ ਤੇ ਸਾਊਲ ਰਾਜ ਕਰਨ ਲੱਗਾ ਜਿਹੜਾ ਦਰਿਆ ਦੇ ਉੱਪਰ ਦੇ ਰਹੋਬੋਥ ਨਗਰ ਦਾ ਸੀ । 38ਸਾਊਲ ਮਰ ਗਿਆ ਅਤੇ ਉਸ ਦੇ ਸਥਾਨ ਤੇ ਅਕਬੋਰ ਦਾ ਪੁੱਤਰ ਬਆਲਹਾਨਾਨ ਰਾਜ ਕਰਨ ਲੱਗਾ । 39ਬਆਲਹਾਨਾਨ, ਅਕਬੋਰ ਦਾ ਪੁੱਤਰ ਮਰ ਗਿਆ ਅਤੇ ਉਸ ਦੇ ਸਥਾਨ ਤੇ ਹਦਰ ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਟਬਏਲ ਸੀ, ਜਿਹੜੀ ਮਟਰੇਦ ਦੀ ਧੀ ਅਤੇ ਮੇਜਾਹਾਬ ਦੀ ਦੋਹਤੀ ਸੀ ।

40ਏਸਾਓ ਦੇ ਮੁਖੀਆਂ ਦੇ ਨਾਮ ਉਨ੍ਹਾਂ ਦੇ ਘਰਾਣਿਆਂ ਅਤੇ ਸਥਾਨਾਂ ਦੇ ਨਾਮਾਂ ਅਨੁਸਾਰ ਇਹ ਸਨ, ਤਿਮਨਾ, ਅਲਵਾਹ, ਯਥੇਥ, 41ਆਹਾਲੀਬਾਮਾਹ, ਏਲਾਹ, ਫੀਨੋਨ, 42ਕਨਜ਼, ਤੇਮਾਨ, ਮਿਬਸਾਰ, ਮਗਦੀਏਲ ਅਤੇ ਈਰਾਮ, ਇਹ ਅਦੋਮ ਦੇ ਮੁਖੀਏ ਸਨ ਜੋ ਆਪਣੇ ਕਬਜੇ ਦੇ ਦੇਸ਼ ਦੀਆਂ ਬਸਤੀਆਂ ਅਨੁਸਾਰ ਹੋਏ । ਏਸਾਓ ਅਦੋਮੀਆਂ ਦਾ ਪੁਰਖਾ ਹੈ ।

43

Copyright information for PanULB